ਜੇ ਤੁਸੀਂ ਹੁਣੇ ਜਿਹੇ ਹੀ ਆਸਟ੍ਰੇਲੀਆ ਵਿੱਚ ਆਏ ਹੋ ਅਤੇ ਤੁਸੀਂ ਅੰਗ੍ਰੇਜ਼ੀ ਨਹੀਂ ਬੋਲਦੇ, ਤਾਂ ਅਸੀਂ ਤੁਹਾਡੀ ਸਾਡੇ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਕਈ ਤਰ੍ਹਾਂ ਦੀਆਂ ਭਾਸ਼ਾ ਸੇਵਾ ਪ੍ਰਦਾਨ ਕਰਦੇ ਹਾਂ।
ਅਸੀਂ ਸਾਰੇ ਗਾਹਕਾਂ ਲਈ ਮੁਫਤ ਦੋਭਾਸ਼ੀਆ ਸੇਵਾ ਪ੍ਰਦਾਨ ਕਰਦੇ ਹਾਂ।
ਜਦੋਂ ਤੁਸੀਂ ਸਾਡੇ ਦਫਤਰਾਂ ਵਿੱਚ ਆਉਂਦੇ ਹੋ, ਤਾਂ ਸਾਡੀ ਰਿਸੈਪਸ਼ਨਿਸਟ ਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ ਅਤੇ ਦੋਭਾਸ਼ੀਏ ਲਈ ਕਹੋ। ਅਸੀਂ ਵੇਖਾਂਗੇ ਕਿ ਕੀ ਕੋਈ ਦੁਭਾਸ਼ੀਆ ਸਟਾਫ ਮੈਂਬਰ ਉਪਲਬਧ ਹੈ ਜਾਂ ਸਾਡੇ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਕਿਸੇ ਦੋਭਾਸ਼ੀਆ ਸੇਵਾ ਨੂੰ ਟੈਲੀਫੋਨ ਕਰਾਂਗੇ।
ਕਿਰਪਾ ਕਰਕੇ ਸਾਨੂੰ ਪਹਿਲਾਂ ਫੋਨ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਕਿਸੇ ਦੋਭਾਸ਼ੀਏ ਦੇ ਹਾਜ਼ਰ ਰਹਿਣ ਦਾ ਪ੍ਰਬੰਧ ਕਰੀਏ।
ਕੌਂਸਿਲ ਸਟਾਫ ਜੋ ਦੁਭਾਸ਼ੀਏ ਹਨ, ਉਨ੍ਹਾਂ ਨੂੰ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਸਾਡੇ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਿਖਲਾਈ ਦਿੱਤੀ ਹੁੰਦੀ ਹੈ, ਭਾਵੇਂ ਫੋਨ ਤੇ ਜਾਂ ਸਾਡੇ ਦਫਤਰ ਵਿੱਚ ਆਮ੍ਹਣੇ-ਸਾਮ੍ਹਣੇ।
ਇਹ ਭਾਸ਼ਾ ਸਹਿਯੋਗੀ ਸਭਿਆਚਾਰਕ ਅਤੇ ਭਾਸ਼ਾ ਦੇ ਆਧਾਰ ਤੇ ਵੱਖ ਵੱਖ (CALD) ਭਾਈਚਾਰਿਆਂ ਤੋਂ ਸਾਡੇ ਸਥਾਨਕ ਵਸਨੀਕਾਂ ਨਾਲ ਤੁਰੰਤ ਗੱਲਬਾਤ ਕਰਨ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਦੇ ਹਨ।
ਜੇ ਤੁਸੀਂ ਜਾਂ ਤੁਹਾਡਾ ਪਰਿਵਾਰ ਅੰਗ੍ਰੇਜ਼ੀ ਸਿੱਖਣੀ ਚਾਹੁੰਦਾ ਹੈ, ਤਾਂ ਸਾਡੇ ਕੁਝ neighbourhood houses ਕਲਾਸਾਂ ਅਤੇ ਛੋਟੇ ਕੋਰਸ ਪੇਸ਼ ਕਰਦੇ ਹਨ। ਜ਼ਿਆਦਾ ਜਾਣਕਾਰੀ ਲਈ, Neighbourhood houses ਅਤੇ ਕਮਿਉਨਿਟੀ-ਆਧਾਰਿਤ ਸਿੱਖਣ ਦੇ ਕੇਂਦਰ ਦੇਖੋ।
ਨਿਵਾਸੀ ਕੌਂਸਿਲ ਸੇਵਾਵਾਂ ਬਾਰੇ ਪਹਿਲਾਂ ਤੋਂ ਰਿਕਾਰਡ ਕੀਤੀ ਜਾਣਕਾਰੀ ਨੂੰ ਸੁਣਨ ਲਈ ਸਾਡੀਆਂ ਬਹੁ-ਭਾਸ਼ਾਈ ਟੈਲੀਫੋਨ ਲਾਈਨਾਂ ਤੇ ਕਾਲ ਕਰ ਸਕਦੇ ਹਨ ਜਿਨ੍ਹਾਂ ਵਿੱਚ ਸ਼ਾਮਲ ਹੈ:
ਕੇ ਤੁਸੀਂ ਕਿਸੇ ਪੰਜਾਬੀ ਦੋਭਾਸ਼ੀਏ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ 9679 9879 ਤੇ ਕਾਲ ਕਰੋ।